ਨਹੀਂ ਰਹੇ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ, ਧੀ ਨੇ ਸਾਂਝੀ ਕੀਤੀ ਗਾਇਕ ਦੀ ਮੌ+ਤ ਦੀ ਖਬਰ |OneIndia Punjabi

2024-02-26 2

ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਉਹ 72 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਰਿਪੋਰਟਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਪੰਕਜ ਦੀ ਧੀ ਨਿਆਬ ਉਧਾਸ ਨੇ ਗਾਇਕ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ।ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਬਿਆਨ ਵਿੱਚ ਲਿਖਿਆ ਹੈ - ਭਾਰੀ ਹਿਰਦੇ ਨਾਲ ਤੁਹਾਨੂੰ ਸੂਚਨਾ ਦੇ ਰਹੇ ਹਾਂ ਕਿ ਲੰਬੀ ਬਿਮਾਰੀ ਕਾਰਨ 26 ਫਰਵਰੀ 2024 ਨੂੰ ਪਦਮਸ਼੍ਰੀ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ। ਬੜੇ ਭਾਰੇ ਤੇ ਦੁਖੀ ਹਿਰਦੇ ਨਾਲ ਅਸੀਂ ਤੁਹਾਨੂੰ ਉਨ੍ਹਾਂ ਦੇ ਦੇਹਾਂਤ ਦਾ ਸਮਾਚਾਰ ਦੇ ਰਹੇ ਹਾਂ। ਪੰਕਜ ਕਿਸ ਬੀਮਾਰੀ ਨਾਲ ਜੂਝ ਰਹੇ ਸੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਪੰਕਜ ਉਧਾਸ ਗ਼ਜ਼ਲ ਗਾਇਕੀ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਮ ਸੀ। ਉਨ੍ਹਾਂ ਨੂੰ 'ਚਿੱਠੀ ਆਈ ਹੈ' ਕਿ ਉਸ ਨੂੰ ਗ਼ਜ਼ਲ ਤੋਂ ਪ੍ਰਸਿੱਧੀ ਮਿਲੀ ਹੈ। ਇਹ ਗ਼ਜ਼ਲ 1986 ਵਿੱਚ ਰਿਲੀਜ਼ ਹੋਈ ਫ਼ਿਲਮ ਨਾਮ ਵਿੱਚ ਸ਼ਾਮਲ ਕੀਤੀ ਗਈ ਸੀ।
.
Famous ghazal singer Pankaj Udhas is no more, daughter shared the news of the singer's death.
.
.
.
#pankajudhas #famoussinger #breakingnews